![]() |
| ਜੇ ਬਾਬਾ ਜੀਤਮਲ ਜੀ , ਜੇ ਬੁਆ ਕੌੜੀ ਜੀ |
ਸ਼੍ਰੀ ਜੇ ਬੁਆ ਬਾਬਾ , ਸ਼੍ਰੀ ਜੇ ਬੁਆ ਬਾਬਾ ,
ਨਿਸ ਦਿਨ ਜੋਤ ਜਗਾਕੇ , ਤੈਨੂੰ ਮੈ ਧਿਆਵਾ।
ਸ਼੍ਰੀ ਜੇ ਬੁਆ ਬਾਬਾ ,
ਵਿਚ ਝਿੜੀ ਅਸਥਾਨ ਹੈ ਤੇਰਾ ਮੇਲਾ ਲਗੇ ਭਾਰੀ ,
ਦਰਸ਼ਨ ਲਈ ਔਥੇ ਜਾਂਦੇ ਲੱਖਾਂ ਨਰ - ਨਾਰੀ |
ਸ਼੍ਰੀ ਜੇ ਬੁਆ ਬਾਬਾ ,
ਕਰ ਇਸ਼ਨਾਨ ਤਲਾ ਵਿਚ , ਕਸ਼ਟ ਮਿਟੇ ਸਾਰਾ ,
ਤੇਰੇ ਤਾਲਾਬ ਦੀ ਮਹਿਮਾ , ਜਾੜੇ ਜਗ ਸਾਰਾ |
ਸ਼੍ਰੀ ਜੇ ਬੁਆ ਬਾਬਾ ,
ਭੂਤ ਚੁੜੇਲ ਵੀ ਤੈਥੋਂ ਮੰਗਦੇ ਨੇ ਛੁਟਕਾਰਾ,
ਮਾਫ ਕਰਿ ਸਾਨੂੰ ਬਾਵਾ , ਮਾਫ ਕਰਿ ਸਾਨੂੰ ਬੁਆ ਚਲਦਾ ਨਹੀਂ ਚਾਰਾ।
ਸ਼੍ਰੀ ਜੇ ਬੁਆ ਬਾਬਾ ,
ਕੌੜੀ ਨੂੰ ਦੇਵੇ ਕਾਯਾ ਨਿਰਧਨ ਨੂੰ ਮਾਯਾ ,
ਅਨਿਆਂ ਨੂੰ ਦੇਵੇ ਅੱਖੀਂਆਂ , ਗੁੰਗੇਯਾ ਯਸ਼ ਗਯਾ।
ਸ਼੍ਰੀ ਜੇ ਬੁਆ ਬਾਬਾ।
ਮਾਵਾਂ ਨੂੰ ਬਚੜੇ ਦੇਵੇ , ਭੈਣਾਂ ਨੂੰ ਵੀਰ ਮਿਲੇ ,
ਜੇਹੜਾ ਦਰ ਤੇਰੇ ਆਵੇ , ਆਸਾਂ ਦੇ ਫੁੱਲ ਖਿਲੇ।
ਸ਼੍ਰੀ ਜੇ ਬੁਆ ਬਾਬਾ ,
ਖੇਨੂੰ ਗੁਡੀਆਂ ਲੈ ਕੇ ਸੰਗਤ ਦਰ ਆਵੇ ,
ਕਰ ਦੇਵੇ ਤੂੰ ਕ੍ਰਿਪਾ ਝੋਲੀਆਂ ਭਰ ਜਾਵੇ।
ਸ਼੍ਰੀ ਜੇ ਬੁਆ ਬਾਵਾ,
ਦਵਾਰ ਤੇਰੇ ਦੇ ਚੇਲੇ ਚੌਂਕੀਆਂ ਨੇ ਭਰਦੇ ,
ਨਾਮ ਤੇਰੇ ਨੂੰ ਜਪ ਕੇ ਪਾਪੀ ਨੇ ਹਾਰਦੇ।
ਸ਼੍ਰੀ ਜੇ ਬੁਆ ਬਾਬਾ ,
ਇਸ ਕਲਯੁਗ ਦੇ ਅੰਦਰ ਹੇ ਅਵਤਾਰ ਤੇਰਾ ,
ਹਰ ਇਕ ਜੀਵ ਤੇ ਬਾਵਾ , ਹਰ ਇਕ ਜੀਵ ਤੇ ਬੁਆ ਹੇ ਉਪਕਾਰ ਤੇਰਾ।
ਸ਼੍ਰੀ ਜੇ ਬੁਆ ਬਾਵਾ ,
ਧੂੜ ਤੇਰੇ ਚਰਣਾ ਦੀ ਝੋਲੀ ਵਿਚ ਪਾਂਵਾਂ ,
ਨਾਮ ਦਾ ਅਮ੍ਰਤ ਪੀ ਕੇ ਤੇਰਾ ਯਸ਼ ਗਾਂਵਾਂ।
ਸ਼੍ਰੀ ਜੇ ਬੁਆ ਬਾਵਾ,
ਧੁੱਪ ਦੀਪ ਤੇਰੀ ਆਰਤੀ , ਚੰਦਨ ਤਿਲਕ ਲਗੇ ,
ਪੁਸ਼ਪਾ ਦੀ ਗੱਲ ਮਾਲਾ ਖਿਚੜੀ ਭੋਗ ਲਗੇ।
ਸ਼੍ਰੀ ਜੇ ਬੁਆ ਬਾਵਾ ,
ਹੱਥ ਜੋੜ ਕੇ ਅਰਜਾਂ ਜਗ ਸਾਰਾ ਕਰਦਾ,
ਸਾਥੀ ਸੇਵਕ ਦਰਦਾ ਉਪਮਾ ਹੈ ਕਰਦਾ।
ਸ਼੍ਰੀ ਜੇ ਬੁਆ ਬਾਵਾ ,
ਸ਼੍ਰੀ ਜੇ ਬੁਆ ਬਾਬਾ , ਸ਼੍ਰੀ ਜੇ ਬੁਆ ਬਾਬਾ ,
ਨਿਸ ਦਿਨ ਜੋਤ ਜਗਾਕੇ , ਤੈਨੂੰ ਮੈ ਧਿਆਵਾ।
ਸ਼੍ਰੀ ਜੇ ਬੁਆ ਬਾਬਾ।
*-----------------*----------------*
